Exam Syllabus

UGC NET Punjabi Syllabus – Unit Wise Modules

UGC NET Punjabi Syllabus Units

Module Name

Unit I 

ਸਾਹਿਤ, ਸਾਹਿਤ ਰੂਪ, ਸਾਹਿਤ ਸ਼ਾਸਤਰੀ ਪਰੋਪਰਾ ਅਤੇ ਸਾਹਿਤ ਇਤਿਹਾਸਕਾਰੀ 

Unit II 

ਪੋਜਾਬੀ ਸੂਫ਼ੀ ਕਾਵਿ ਧਾਰਾ ਅਤੇ ਗੁਰਮਤਿ ਕਾਵਿ ਧਾਰਾ

Unit III 

ਪੰਜਾਬੀ ਕਿੱਸਾ ਕਾਵਿ ਅਤੇ ਬੀਰ ਵਾਰ ਕਾਵਿ ਧਾਰਾ

Unit IV 

ਪੰਜਾਬੀ ਵਾਰਤਕ

Unit V 

ਆਧੁਨਿਕ ਪੰਜਾਬੀ ਕਵਿਤਾ 

Unit VI 

ਆਧੁਨਿਕ ਪੰਜਾਬੀ ਗਲਪ

Unit VII 

ਪੇਜਾਬੀ ਨਾਟਕ ਅਤੇ ਇਕਾਂਗੀ

Unit VIII 

ਲੋਕਧਾਰਾ ਤੇ ਪੰਜਾਬੀ ਲੋਕਧਾਰਾ ਅਤੇ ਸਭਿਆਚਾਰ ਤੇ ਪੰਜਾਬੀ ਸਭਿਆਚਾਰ

Unit IX 

ਭਾਸ਼ਾ, ਭਾਸ਼ਾ ਵਿਗਿਆਨ, ਪੰਜਾਬੀ ਭਾਸ਼ਾ ਵਿਗਿਆਨ ਅਤੇ ਗੁਰਮੁਖੀ ਲਿਪੀ

Unit X

ਫੁਟਕਲ (ਪਰਵਾਸ, ਅਨੁਵਾਦ ਅਤੇ ਖੋਜ ਵਿਗਿਆਨ)

 

 

 

 

 

 

 

 

 

 

 

 

Unit 1: ਸਾਹਿਤ, ਸਾਹਿਤ ਰੂਪ, ਸਾਹਿਤ ਸ਼ਾਸਤਰੀ ਪਰੰਪਰਾ ਅਤੇ ਸਾਹਿਤ ਇਤਿਹਾਸਕਾਰੀ

  • ਸਾਹਿਤ: ਪਰਿਭਾਸ਼ਾ, ਸਰੂਪ ਤੇ ਤੱਤ।
  • ਸਾਹਿਤ ਦਾ ਹੋਰ ਅਨੁਸ਼ਾਸਨਾਂ ਨਾਲ ਸੰਬੰਧ (ਭਾਸ਼ਾ, ਸਮਾਜ, ਇਤਿਹਾਸ, ਮਨੋਵਿਗਿਆਨ, ਸਭਿਆਚਾਰ, ਧਰਮ, ਦਰਸ਼ਨ ਅਤੇ ਰਾਜਨੀਤੀ)।
  • ਸਾਹਿਤ ਪ੍ਰਗਟਾਅ ਦੀਆਂ ਵਿਧੀਆਂ: ਗੀਤਕ, ਬਿਰਤਾਂਤਕ ਅਤੇ ਨਾਟਕੀ।
  • ਸਾਹਿਤ, ਸਾਹਿਤ ਵਿਗਿਆਨ ਅਤੇ ਸਾਹਿਤ ਇਤਿਹਾਸ ਦਾ ਅੰਤਰ-ਨਿਰਖੇੜ।
  • ਸਾਹਿਤ ਦੇ ਰੂਪ:
    • ਮੱਧਕਾਲੀ ਰੂਪ: ਸ਼ਬਦ, ਸਲੋਕ, ਕਾਫ਼ੀ, ਬਾਰਹਮਾਹ, ਸੀਹਰਫ਼ੀ, ਕਿੱਸਾ, ਵਾਰ, ਜੰਗਨਾਮਾ, ਜਨਮਸਾਖੀ, ਟੀਕਾ ਅਤੇ ਪਰਚੀਆਂ।
    • ਆਧੁਨਿਕ ਰੂਪ: ਗੀਤ, ਨਜ਼ਮ, ਗ਼ਜ਼ਲ, ਰੁਬਾਈ, ਹਾਇਕੂ, ਨਾਵਲ, ਨਿੱਕੀ ਕਹਾਣੀ, ਨਾਟਕ ਅਤੇ ਇਕਾਂਗੀ, ਨਿਬੰਧ, ਸਫ਼ਰਨਾਮਾ, ਡਾਇਰੀ, ਜੀਵਨੀ, ਸਵੈ-ਜੀਵਨੀ ਅਤੇ ਰੇਖਾਚਿੱਤਰ।
  • ਯੂਨਾਨੀ ਕਾਵਿ ਸ਼ਾਸਤਰ: ਸੁਕਰਾਤ, ਪਲੈਟੋ, ਅਰਸਤੂ, ਲੋਨਜਾਈਨਸ।
  • ਭਾਰਤੀ ਕਾਵਿ ਸ਼ਾਸਤਰ:
    • ਕਾਵਿ ਦੇ ਭੇਦ: ਸ਼੍ਰਵਣ ਅਤੇ ਦ੍ਰਿਸ਼।
  • ਪੱਛਮੀ ਸਾਹਿਤ ਚਿੰਤਨ: ਰੂਪਵਾਦ, ਮਾਰਕਸਵਾਦ, ਸਰਚਨਾਵਾਦ, ਮਨੋਵਿਗਿਆਨ, ਚਿਹਨ ਵਿਗਿਆਨ, ਵਿਰਚਨਾ ਸਾਹਿਤ ਸਿਧਾਂਤ, ਨਾਰੀ ਚਿੰਤਨ, ਦਲਿਤ ਚਿੰਤਨ ਅਤੇ ਉੱਤਰ-ਆਧੁਨਿਕ ਸਾਹਿਤ ਸਿਧਾਂਤ।
  • ਪੰਜਾਬੀ ਸਾਹਿਤ ਚਿੰਤਕ: ਸੰਤ ਸਿੰਘ ਸੇਖੋਂ, ਕਿਸ਼ਨ ਸਿੰਘ, ਹਰਿਭਜਨ ਸਿੰਘ, ਨਜ਼ਮ ਹੁਸੈਨ ਸੱਯਦ, ਤਰਲੋਕ ਸਿੰਘ ਕੰਵਰ ਅਤੇ ਹਰਿਭਜਨ ਸਿੰਘ ਭਾਟੀਆ।
  • ਸਾਹਿਤ ਦੀ ਇਤਿਹਾਸਕਾਰੀ: ਸੰਕਲਪ ਅਤੇ ਸਰੂਪ।
  • ਸਾਹਿਤ ਇਤਿਹਾਸ ਅਤੇ ਸਾਹਿਤ ਸਮੀਖਿਆ: ਅੰਤਰ-ਨਿਰਖੇੜ।
  • ਸਾਹਿਤ ਇਤਿਹਾਸ ਅਤੇ ਇਤਿਹਾਸ ਸ਼ਾਸਤਰ ਦਾ ਅੰਤਰ-ਨਿਰਖੇੜ।
  • ਸਾਹਿਤ ਇਤਿਹਾਸਕਾਰੀ ਦੌਰਾਨ ਸਾਹਿਤਕ ਤੱਥਾਂ ਦੇ ਨਿਰਣੈ ਦੀਆਂ ਸਮੱਸਿਆਵਾਂ।
  • ਸੰਯੁਕਤ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ: ਕਾਲ ਅਤੇ ਵਰਗੀਕਰਣ ਦੀਆਂ ਸਮੱਸਿਆਵਾਂ।
  • ਪੰਜਾਬੀ ਸਾਹਿਤ ਇਤਿਹਾਸ ਲਿਖਤਾਂ ਦਾ ਮੈਟਾ ਅਧਿਐਨ।

 

 

 

 

 

Unit 2: ਪੰਜਾਬੀ ਸੂਫ਼ੀ ਕਾਵਿ ਧਾਰਾ ਅਤੇ ਗੁਰਮਤਿ ਕਾਵਿ ਧਾਰਾ

  • ਪ੍ਰਮੁੱਖ ਪੰਜਾਬੀ ਸੂਫ਼ੀ ਕਵੀ: ਬਾਬਾ ਫ਼ਰੀਦ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ, ਸੁਲਤਾਨ ਬਾਹੂ ਅਤੇ ਵਜ਼ੀਦ।
  • ਪੰਜਾਬੀ ਸੂਫ਼ੀ ਕਾਵਿ ਸੰਬੰਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ।
  • ਸ੍ਰੀ ਗੁਰੂ ਗ੍ਰੰਥ ਸਾਹਿਬ: ਸੰਪਾਦਨ-ਕਲਾ ਅਤੇ ਸਾਹਿਤਕ ਵਿਸ਼ੇਸ਼ਤਾਵਾਂ।
  • ਪ੍ਰਮੁੱਖ ਗੁਰੂ ਕਵੀ: ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ।
  • ਪ੍ਰਮੁੱਖ ਭਗਤ ਕਵੀ: ਰਵੀਦਾਸ, ਨਾਮਦੇਵ ਅਤੇ ਕਬੀਰ।
  • ਵਾਰਾਂ ਭਾਈ ਗੁਰਦਾਸ।
  • ਗੁਰਮਤਿ ਕਾਵਿ ਧਾਰਾ ਸੰਬੰਧੀ ਪ੍ਰਾਪਤ ਸਮੀਖਿਆ ਦਾ ਮੈਟਾ ਅਧਿਐਨ।

 

 

 

Unit 3: ਪੰਜਾਬੀ ਕਿੱਸਾ ਕਾਵਿ ਅਤੇ ਬੀਰ ਵਾਰ ਕਾਵਿ ਧਾਰਾ

  • ਪੰਜਾਬੀ ਕਿੱਸਾ ਕਾਵਿ ਧਾਰਾ: ਆਰੰਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ।
  • ਪ੍ਰਮੁੱਖ ਕਿੱਸਾਕਾਰ: ਦਮੋਦਰ, ਪੀਲੂ, ਵਾਰਿਸ ਸ਼ਾਹ, ਹਾਸ਼ਮ ਅਤੇ ਕਾਦਰਯਾਰ।
  • ਪੰਜਾਬੀ ਬੀਰ ਵਾਰ ਕਾਵਿ ਅਤੇ ਜੰਗਨਾਮਾ ਕਾਵਿ ਧਾਰਾ: ਆਰੰਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ।
  • ਪ੍ਰਮੁੱਖ ਵਾਰਕਾਰ: ਗੁਰੂ ਗੋਬਿੰਦ ਸਿੰਘ, ਨਜਾਬਤ ਅਤੇ ਪੀਰ ਮੁਹੰਮਦ।
  • ਪ੍ਰਮੁੱਖ ਜੰਗਨਾਮਾਕਾਰ: ਸ਼ਾਹ ਮੁਹੰਮਦ, ਮਟਕ।
  • ਪੰਜਾਬੀ ਕਿੱਸਾ ਕਾਵਿ, ਬੀਰ ਵਾਰ ਕਾਵਿ ਅਤੇ ਜੰਗਨਾਮਾ ਕਾਵਿ ਸੰਬੰਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ।

Unit 4: ਪੰਜਾਬੀ ਵਾਰਤਕ

  • ਮੱਧਕਾਲੀ ਪੰਜਾਬੀ ਵਾਰਤਕ: ਆਰੰਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ (ਜਨਮਸਾਖੀ ਪਰੰਪਰਾ: ਪੁਰਾਤਨ ਜਨਮਸਾਖੀ, ਆਦਿ ਬਿਲਾਸ, ਗੋਸ਼ਟਾਂ, ਪਰਚੀਆਂ, ਰਹਿਤਨਾਮੇ ਅਤੇ ਟੀਕੇ ਦੇ ਸੰਦਰਭ ਵਿੱਚ)।
  • ਆਧੁਨਿਕ ਪੰਜਾਬੀ ਵਾਰਤਕ: ਆਰੰਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ।
  • ਸਮਕਾਲੀ ਪੰਜਾਬੀ ਵਾਰਤਕ ਵਿੱਚ ਨਵੇਂ ਰੁਝਾਨ।
  • ਪਰਵਾਸੀ ਪੰਜਾਬੀ ਵਾਰਤਕ ਦਾ ਸਰਵੇਖਣ।
  • ਪਾਕਿਸਤਾਨੀ ਪੰਜਾਬੀ ਵਾਰਤਕ ਦਾ ਸਰਵੇਖਣ।
  • ਪ੍ਰਮੁੱਖ ਵਾਰਤਕਕਾਰ: ਭਾਈ ਵੀਰ ਸਿੰਘ, ਪੂਰਨ ਸਿੰਘ, ਸਾਹਿਬ ਸਿੰਘ, ਤੇਜਾ ਸਿੰਘ, ਗੁਰਬਖਸ਼ ਸਿੰਘ ਪ੍ਰੀਤਲੜੀ, ਬਲਰਾਜ ਸਾਹਨੀ, ਬਲਵੰਤ ਗਾਰਗੀ, ਕੁਲਬੀਰ ਸਿੰਘ ਕਾਂਗ ਅਤੇ ਨਰਿੰਦਰ ਸਿੰਘ ਕਪੂਰ।
  • ਮੱਧਕਾਲੀ ਪੰਜਾਬੀ ਵਾਰਤਕ ਸੰਬੰਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ।
  • ਆਧੁਨਿਕ ਪੰਜਾਬੀ ਵਾਰਤਕ ਸੰਬੰਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ।

Unit 5: ਆਧੁਨਿਕ ਪੰਜਾਬੀ ਕਵਿਤਾ

  • ਆਧੁਨਿਕ ਪੰਜਾਬੀ ਕਵਿਤਾ: ਆਰੰਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ।
  • ਆਧੁਨਿਕ ਪੰਜਾਬੀ ਕਵਿਤਾ ਵਿੱਚ ਪ੍ਰਮੁੱਖ ਰੁਝਾਨ (ਆਦਰਸ਼ਵਾਦੀ, ਯਥਾਰਥਵਾਦੀ, ਪ੍ਰਗਤੀਵਾਦੀ, ਪ੍ਰਯੋਗਸ਼ੀਲ, ਜੁਝਾਰਵਾਦੀ, ਨਾਰੀ-ਦ੍ਰਿਸ਼ਟੀ ਅਤੇ ਦਲਿਤ-ਦ੍ਰਿਸ਼ਟੀ ਦੇ ਸੰਦਰਭ ਵਿੱਚ)।
  • ਸਮਕਾਲੀ ਪੰਜਾਬੀ ਕਵਿਤਾ ਵਿੱਚ ਨਵੇਂ ਰੁਝਾਨ।
  • ਪਰਵਾਸੀ ਪੰਜਾਬੀ ਕਵਿਤਾ ਦਾ ਸਰਵੇਖਣ।
  • ਪਾਕਿਸਤਾਨੀ ਪੰਜਾਬੀ ਕਵਿਤਾ ਦਾ ਸਰਵੇਖਣ।
  • ਆਧੁਨਿਕ ਪੰਜਾਬੀ ਕਵਿਤਾ ਸੰਬੰਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ।

Unit 6: ਆਧੁਨਿਕ ਪੰਜਾਬੀ ਗਲਪ

  • ਪੰਜਾਬੀ ਨਾਵਲ: ਆਰੰਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ।
  • ਪੰਜਾਬੀ ਨਾਵਲ ਵਿੱਚ ਪ੍ਰਮੁੱਖ ਰੁਝਾਨ (ਆਦਰਸ਼ਵਾਦੀ, ਯਥਾਰਥਵਾਦੀ, ਪ੍ਰਗਤੀਵਾਦੀ, ਇਤਿਹਾਸਕ, ਮਨੋਵਿਗਿਆਨਕ, ਨਾਰੀ-ਦ੍ਰਿਸ਼ਟੀ ਅਤੇ ਦਲਿਤ-ਦ੍ਰਿਸ਼ਟੀ ਦੇ ਸੰਦਰਭ ਵਿੱਚ)।
  • ਸਮਕਾਲੀ ਪੰਜਾਬੀ ਨਾਵਲ ਵਿੱਚ ਨਵੇਂ ਰੁਝਾਨ।
  • ਪਰਵਾਸੀ ਪੰਜਾਬੀ ਨਾਵਲ ਦਾ ਸਰਵੇਖਣ।
  • ਪਾਕਿਸਤਾਨੀ ਪੰਜਾਬੀ ਨਾਵਲ ਦਾ ਸਰਵੇਖਣ।
  • ਪ੍ਰਮੁੱਖ ਪੰਜਾਬੀ ਨਾਵਲਕਾਰ: ਨਾਨਕ ਸਿੰਘ, ਜਸਵੰਤ ਸਿੰਘ ਕੰਵਲ, ਗੁਰਦਿਆਲ ਸਿੰਘ, ਦਲੀਪ ਕੌਰ ਟਿਵਾਣਾ, ਰਾਮ ਸਰੂਪ ਅਣਖੀ, ਬਲਦੇਵ ਸਿੰਘ ਅਤੇ ਮਨਮੋਹਨ ਬਾਵਾ।
  • ਆਧੁਨਿਕ ਪੰਜਾਬੀ ਕਹਾਣੀ: ਆਰੰਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ।
  • ਆਧੁਨਿਕ ਪੰਜਾਬੀ ਕਹਾਣੀ ਵਿੱਚ ਪ੍ਰਮੁੱਖ ਰੁਝਾਨ (ਆਦਰਸ਼ਵਾਦੀ, ਯਥਾਰਥਵਾਦੀ, ਦੇਸ਼-ਵੰਡ ਨਾਲ ਸੰਬੰਧਤ, ਪ੍ਰਗਤੀਵਾਦੀ, ਮਨੋਵਿਗਿਆਨਕ, ਨਾਰੀ-ਦ੍ਰਿਸ਼ਟੀ ਅਤੇ ਦਲਿਤ-ਦ੍ਰਿਸ਼ਟੀ ਦੇ ਸੰਦਰਭ ਵਿੱਚ)।
  • ਸਮਕਾਲੀ ਪੰਜਾਬੀ ਕਹਾਣੀ ਵਿੱਚ ਨਵੇਂ ਰੁਝਾਨ।
  • ਪਰਵਾਸੀ ਪੰਜਾਬੀ ਕਹਾਣੀ ਦਾ ਸਰਵੇਖਣ।
  • ਪਾਕਿਸਤਾਨੀ ਪੰਜਾਬੀ ਕਹਾਣੀ ਦਾ ਸਰਵੇਖਣ।
  • ਪ੍ਰਮੁੱਖ ਪੰਜਾਬੀ ਕਹਾਣੀਕਾਰ: ਸੁਜਾਨ ਸਿੰਘ, ਕਰਤਾਰ ਸਿੰਘ ਦੁੱਗਲ, ਸੰਤ ਸਿੰਘ ਸੇਖੋਂ, ਕੁਲਵੰਤ ਸਿੰਘ ਵਿਰਕ, ਅਜੀਤ ਕੌਰ, ਪ੍ਰੇਮ ਪ੍ਰਕਾਸ਼, ਵਰਿਆਮ ਸਿੰਘ ਸੰਧੂ ਅਤੇ ਲਾਲ ਸਿੰਘ।
  • ਪੰਜਾਬੀ ਨਾਵਲ ਸੰਬੰਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ।
  • ਆਧੁਨਿਕ ਪੰਜਾਬੀ ਕਹਾਣੀ ਸੰਬੰਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ।

 

 

Unit 7: ਪੰਜਾਬੀ ਨਾਟਕ ਅਤੇ ਇਕਾਂਗੀ

  • ਪੰਜਾਬੀ ਨਾਟਕ ਅਤੇ ਇਕਾਂਗੀ: ਆਰੰਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ।
  • ਸਮਕਾਲੀ ਪੰਜਾਬੀ ਨਾਟਕ ਵਿੱਚ ਪ੍ਰਮੁੱਖ ਰੁਝਾਨ।
  • ਪਰਵਾਸੀ ਪੰਜਾਬੀ ਨਾਟਕ ਤੇ ਇਕਾਂਗੀ ਦਾ ਸਰਵੇਖਣ।
  • ਪਾਕਿਸਤਾਨੀ ਪੰਜਾਬੀ ਨਾਟਕ ਤੇ ਇਕਾਂਗੀ ਦਾ ਸਰਵੇਖਣ।
  • ਪ੍ਰਮੁੱਖ ਪੰਜਾਬੀ ਨਾਟਕਕਾਰ ਤੇ ਇਕਾਂਗੀਕਾਰ: ਈਸ਼ਵਰ ਚੰਦਰ ਨੰਦਾ, ਸੰਤ ਸਿੰਘ ਸੇਖੋਂ, ਹਰਚਰਨ ਸਿੰਘ, ਬਲਵੰਤ ਗਾਰਗੀ, ਸੁਰਜੀਤ ਸਿੰਘ ਸੇਠੀ, ਚਰਨਦਾਸ ਸਿੱਧੂ, ਅਜਮੇਰ ਔਲਖ, ਆਤਮਜੀਤ ਅਤੇ ਸਵਰਾਜਬੀਰ।
  • ਪੰਜਾਬੀ ਨਾਟਕ ਅਤੇ ਇਕਾਂਗੀ ਸੰਬੰਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ।

Unit 8: ਲੋਕਧਾਰਾ ਤੇ ਪੰਜਾਬੀ ਲੋਕਧਾਰਾ ਅਤੇ ਸਭਿਆਚਾਰ ਤੇ ਪੰਜਾਬੀ ਸਭਿਆਚਾਰ

  • ਲੋਕਧਾਰਾ: ਪਰਿਭਾਸ਼ਾ, ਪ੍ਰਕਿਰਤੀ ਤੇ ਸਰੂਪ।
  • ਲੋਕਧਾਰਾ, ਆਧੁਨਿਕਤਾ ਅਤੇ ਸੰਚਾਰ ਮਾਧਿਅਮ।
  • ਲੋਕ ਸਾਹਿਤ ਅਤੇ ਵਿਸ਼ਿ਷ਟ ਸਾਹਿਤ।
  • ਵਿਸ਼ਵ ਪ੍ਰਸਿੱਧ ਲੋਕਧਾਰਾ ਸ਼ਾਸਤਰੀਆਂ ਦਾ ਯੋਗਦਾਨ (ਵਿਲੀਅਮ ਥਾਮਸ, ਵੀ. ਪ੍ਰੋਪ ਅਤੇ ਐਲਨ ਡੰਡਸ)।
  • ਲੋਕਧਾਰਾ ਵਿਗਿਆਨ: ਪਰਿਭਾਸ਼ਾ, ਪ੍ਰਕਿਰਤੀ ਤੇ ਸਰੂਪ।
  • ਲੋਕਧਾਰਾ ਵਿਗਿਆਨ ਦੀ ਦ੍ਰਿਸ਼ਟੀ ਤੋਂ ਸਾਹਿਤ ਦਾ ਅਧਿਐਨ।
  • ਪੰਜਾਬੀ ਲੋਕਧਾਰਾਈ ਸਮਗਰੀ ਦੇ ਵਿਭਿੰਨ ਰੂਪ ਅਤੇ ਵਰਗੀਕਰਣ।
  • ਪੰਜਾਬੀ ਲੋਕ-ਕਲਾਵਾਂ, ਲੋਕ-ਨਾਚ ਅਤੇ ਲੋਕ-ਸੰਗੀਤ।
  • ਪੰਜਾਬੀ ਲੋਕ ਸਾਹਿਤ ਦਾ ਵਰਗੀਕਰਣ: ਲੋਕ ਗੀਤ, ਲੋਕ ਕਥਾਵਾਂ, ਲੋਕ ਨਾਟ।
  • ਪੰਜਾਬੀ ਲੋਕ ਧੰਦੇ, ਲੋਕ ਗਹਿਣੇ, ਲੋਕ ਪਹਿਰਾਵਾ ਅਤੇ ਲੋਕ ਖੇਡਾਂ।
  • ਪੰਜਾਬੀ ਲੋਕਧਾਰਾ ਸੰਗ੍ਰਹਿ, ਸੰਪਾਦਨ ਅਤੇ ਸਮੀਖਿਆ ਦਾ ਇਤਿਹਾਸ।
  • ਪੰਜਾਬੀ ਦੇ ਪ੍ਰਸਿੱਧ ਲੋਕਧਾਰਾ ਵਿਗਿਆਨੀਆਂ ਦਾ ਯੋਗਦਾਨ (ਆਰ. ਸੀ. ਟੈਂਪਲ, ਦੇਵਿੰਦਰ ਸਤਿਆਰਥੀ, ਸੋਹਨ ਸਿੰਘ ਵਣਜਾਰਾ ਬੇਦੀ, ਮਹਿੰਦਰ ਸਿੰਘ ਰੰਧਾਵਾ, ਕਰਨੈਲ ਸਿੰਘ ਥਿੰਦ ਅਤੇ ਨਾਹਰ ਸਿੰਘ)।
  • ਪੰਜਾਬੀ ਲੋਕਧਾਰਾ ਅਧਿਐਨ ਸੰਬੰਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ।
  • ਸਭਿਆਚਾਰ: ਪਰਿਭਾਸ਼ਾ, ਸਰੂਪ ਤੇ ਤੱਤ।
  • ਸਭਿਆਚਾਰ ਅਤੇ ਸਭਿਅਤਾ ਦਾ ਅੰਤਰ-ਨਿਰਖੇੜ।
  • ਸਭਿਆਚਾਰ, ਸਮਾਜ ਅਤੇ ਭਾਸ਼ਾ ਦਾ ਅੰਤਰ-ਸੰਬੰਧ।
  • ਸਭਿਆਚਾਰ ਦਾ ਭੂਗੋਲ, ਆਰਥਿਕਤਾ, ਧਰਮ ਅਤੇ ਰਾਜਨੀਤੀ ਨਾਲ ਸੰਬੰਧ।
  • ਲੋਕਧਾਰਾ ਅਤੇ ਸਭਿਆਚਾਰ ਦਾ ਅੰਤਰ-ਨਿਰਖੇੜ।
  • ਸਭਿਆਚਾਰ ਵਿਗਿਆਨ: ਪਰਿਭਾਸ਼ਾ, ਸਰੂਪ ਤੇ ਤੱਤ।
  • ਵਿਸ਼ਵ ਪ੍ਰਸਿੱਧ ਸਭਿਆਚਾਰ ਸ਼ਾਸਤਰੀਆਂ ਦਾ ਯੋਗਦਾਨ (ਈ. ਬੀ. ਟਾਈਲਰ, ਜੇਮਸ ਫਰੇਜ਼ਰ ਅਤੇ ਐਡਵਰਡ ਸਈਦ)।
  • ਪੰਜਾਬੀ ਸਭਿਆਚਾਰ ਦੇ ਪਛਾਣ ਚਿੰਨ੍ਹ।
  • ਪੰਜਾਬੀ ਸਭਿਆਚਾਰ ਉੱਤੇ ਭਾਰਤੀ ਤੇ ਸਾਮੀ ਸਭਿਆਚਾਰ ਦਾ ਪ੍ਰਭਾਵ।
  • ਪੰਜਾਬੀ ਸਭਿਆਚਾਰ ਦਾ ਕੌਮੀ ਪ੍ਰਸੰਗ।
  • ਵਿਸ਼ਵੀਕਰਨ ਦੇ ਦੌਰ ਵਿੱਚ ਪੰਜਾਬੀ ਸਭਿਆਚਾਰ ਸਨਮੁੱਖ ਚੁਣੌਤੀਆਂ।
  • ਪ੍ਰਸਿੱਧ ਪੰਜਾਬੀ ਸਭਿਆਚਾਰ ਸ਼ਾਸਤਰੀਆਂ ਦਾ ਯੋਗਦਾਨ (ਟੀ. ਆਰ. ਵਿਨੋਦ, ਗੁਰਬਖਸ਼ ਸਿੰਘ ਫਰੈਂਕ ਅਤੇ ਜਸਵਿੰਦਰ ਸਿੰਘ)।
  • ਪੰਜਾਬੀ ਸਭਿਆਚਾਰ ਅਧਿਐਨ ਸੰਬੰਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ।

 

Unit 9: ਭਾਸ਼ਾ, ਭਾਸ਼ਾ ਵਿਗਿਆਨ, ਪੰਜਾਬੀ ਭਾਸ਼ਾ ਵਿਗਿਆਨ ਅਤੇ ਗੁਰਮੁਖੀ ਲਿਪੀ

  • ਭਾਸ਼ਾ, ਸਮਾਜ, ਸਭਿਆਚਾਰ ਅਤੇ ਸਾਹਿਤ ਦਾ ਅੰਤਰ-ਸੰਬੰਧ।
  • ਭਾਸ਼ਾ, ਉਪਭਾਸ਼ਾ ਅਤੇ ਲਿਪੀ ਦਾ ਅੰਤਰ-ਨਿਰਖੇੜ।
  • ਭਾਸ਼ਾ ਅਤੇ ਸੰਚਾਰ ਮਾਧਿਅਮ (ਪ੍ਰਿੰਟ, ਇਲੈਕਟ੍ਰਾਨਿਕ ਅਤੇ ਨਵੇਂ ਮੀਡੀਆ)।
  • ਵਿਸ਼ਵ ਭਾਸ਼ਾ ਪਰਿਵਾਰ।
  • ਆਧੁਨਿਕ ਭਾਰਤੀ ਆਰੀਆ ਭਾਸ਼ਾਵਾਂ।
  • ਭਾਸ਼ਾ ਵਿਗਿਆਨ: ਪਰਿਭਾਸ਼ਾ, ਸਰੂਪ ਤੇ ਖੇਤਰ।
  • ਸਾਸਿਓਰ ਦੇ ਭਾਸ਼ਾਈ ਸੰਕਲਪ: ਚਿਹਨ: ਚਿਹਨਕ ਤੇ ਚਿਹਨਿਤ, ਲੰਗ ਤੇ ਪੈਰੋਲ, ਇਕਕਾਲਕ ਤੇ ਦੁਕਾਲਕ, ਕ੍ਰਮੀਕ ਤੇ ਸਹਿਕ੍ਰਮੀਕ।
  • ਨੌਮ ਚੌਮਸਕੀ ਦੇ ਭਾਸ਼ਾਈ ਸੰਕਲਪ: ਯੋਗਤਾ ਤੇ ਨਿਪੁੰਨਤਾ, ਗਹਿਰੀ ਤੇ ਸਤਹੀ ਬਣਤਰ, ਵਾਕ ਉਸਾਰੀ ਨਿਯਮ, ਰੂਪਾਂਤਰੀ ਨਿਯਮ, ਧੁਨੀ-ਰੂਪਾਤਮਕ ਨਿਯਮ।
  • ਧੁਨੀ ਤੇ ਧੁਨੀ ਵਿਗਿਆਨ: ਸੰਕਲਪ ਤੇ ਵਰਗੀਕਰਣ।
  • ਰੂਪਿਮ ਤੇ ਰੂਪਿਮ-ਭੇਦ: ਸੰਕਲਪ ਤੇ ਵਰਗੀਕਰਣ।
  • ਵਾਕ ਅਤੇ ਵਾਕ ਵਿਗਿਆਨ: ਸੰਕਲਪ ਤੇ ਵਰਗੀਕਰਣ।
  • ਅਰਥ ਅਤੇ ਅਰਥ ਵਿਗਿਆਨ: ਸੰਕلਪ ਤੇ ਵਰਗੀਕਰਣ।
  • ਪੰਜਾਬੀ ਭਾਸ਼ਾ ਉੱਤੇ ਹੋਰ ਭਾਸ਼ਾਵਾਂ ਦਾ ਪ੍ਰਭਾਵ।
  • ਪੰਜਾਬੀ ਭਾਸ਼ਾ ਦੇ ਵਿਕਾਸ ਅਧਾਰ।
  • ਪੰਜਾਬੀ ਰੂਪਿਮ-ਵਿਗਿਆਨ।
  • ਪੰਜਾਬੀ ਵਾਕ-ਵਿਗਿਆਨ।
  • ਪੰਜਾਬੀ ਅਰਥ-ਵਿਗਿਆਨ।
  • ਗੁਰਮੁਖੀ ਲਿਪੀ ਦਾ ਨਿਕਾਸ, ਵਿਕਾਸ ਤੇ ਵਿਸ਼ੇਸ਼ਤਾਵਾਂ।
  • ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਦਾ ਅੰਤਰ-ਸੰਬੰਧ।
  • ਪ੍ਰਮੁੱਖ ਪੰਜਾਬੀ ਭਾਸ਼ਾ ਵਿਗਿਆਨੀ: ਦੂਨੀ ਚੰਦ, ਹਰਕੀਰਤ ਸਿੰਘ, ਪ੍ਰੇਮ ਪ੍ਰਕਾਸ਼ ਸਿੰਘ ਅਤੇ ਪਰਮਜੀਤ ਸਿੰਘ ਸਿੱਧੂ।

Unit 10: ਫੁਟਕਲ (ਪਰਵਾਸ, ਅਨੁਵਾਦ ਅਤੇ ਖੋਜ ਵਿਗਿਆਨ)

  • ਪਰਵਾਸ: ਪਰਿਭਾਸ਼ਾ, ਸਰੂਪ ਤੇ ਤੱਤ।
  • ਡਾਇਸਪੋਰਾ ਅਤੇ ਪਰਵਾਸ: ਅੰਤਰ-ਨਿਰਖੇੜ।
  • ਪਾਰਰਾਸ਼ਟਰੀਅਤਾ ਅਤੇ ਪਰਵਾਸੀ ਸਾਹਿਤ।
  • ਬਹੁ-ਸਭਿਆਚਾਰਵਾਦ: ਸੰਕਲਪ ਤੇ ਸਰੂਪ।
  • ਪਰਵਾਸੀ ਸੰਵੇਦਨਾ ਅਤੇ ਪਰਵਾਸੀ ਚੇਤਨਾ: ਅੰਤਰ-ਨਿਰਖੇੜ।
  • ਪੰਜਾਬੀ ਪਰਵਾਸ: ਇਤਿਹਾਸ, ਮਸਲੇ ਅਤੇ ਵਿਗਾੜ।
  • ਅਨੁਵਾਦ: ਪਰਿਭਾਸ਼ਾ, ਸਰੂਪ ਤੇ ਤੱਤ।
  • ਅਨੁਵਾਦ ਦੀਆਂ ਕਿਸਮਾਂ।
  • ਅਨੁਵਾਦ ਦੀ ਮਹੱਤਤਾ।
  • ਅਨੁਵਾਦ ਅਤੇ ਮਸ਼ੀਨੀ ਅਨੁਵਾਦ।
  • ਦੋ-ਭਾਸ਼ੀਆਂ ਦਾ ਰੋਲ।
  • ਅਨੁਵਾਦ ਅਤੇ ਮੀਡੀਆ।
  • ਪੰਜਾਬੀ ਵਿੱਚ ਅਨੁਵਾਦਿਤ ਸਾਹਿਤ: ਕੌਮੀ ਅਤੇ ਅੰਤਰਰਾਸ਼ਟਰੀ।
  • ਖੋਜ: ਪਰਿਭਾਸ਼ਾ, ਸਰੂਪ ਤੇ ਤੱਤ।
  • ਖੋਜ ਵਿਧੀ ਦੇ ਸਿਧਾਂਤ।
  • ਖੋਜ ਅਤੇ ਆਲੋਚਨਾ: ਅੰਤਰ-ਨਿਰਖੇੜ।
  • ਖੋਜ ਵਿਧੀਆਂ।
  • ਖੋਜ-ਨਿਬੰਧ ਅਤੇ ਸ਼ੋਧ-ਪ੍ਰਬੰਧ: ਅੰਤਰ-ਨਿਰਖੇੜ।
  • ਖੋਜ ਅਤੇ ਇੰਟਰਨੈਟ ਸਮਗਰੀ।
  • ਖੋਜ ਅਤੇ ਡਿਜੀਟਲ ਲਾਇਬ੍ਰੇਰੀ।
  • ਪੰਜਾਬੀ ਖੋਜ ਦੀਆਂ ਪ੍ਰਾਪਤੀਆਂ ਤੇ ਨਵੀਆਂ ਸੰਭਾਵਨਾਵਾਂ।
  • ਪੰਜਾਬੀ ਖੋਜ ਪਰੰਪਰਾ।

 

 

 

 

 

 

 

 

 

 

 

 

 

 

 

 

 

 

Lesson Plan or Schedule for 15 July onwards

 


ਦਿਨ 1: ਪੰਜਾਬੀ ਸੂਫ਼ੀ ਕਾਵਿ ਦੀ ਜਾਣ-ਪਛਾਣ ਅਤੇ ਬਾਬਾ ਫ਼ਰੀਦ

ਮਿਆਦ: 1 ਘੰਟਾ (9:00 AM)
ਉਦੇਸ਼: ਸੂਫ਼ੀ ਕਾਵਿ ਦੀ ਸ਼ੁਰੂਆਤ ਅਤੇ ਬਾਬਾ ਫ਼ਰੀਦ ਦੀ ਕਵਿਤਾ ਦਾ ਅਧਿਐਨ।
ਸਮਾਂ-ਸਾਰਣੀ:

  • ਪੰਜਾਬੀ ਸੂਫ਼ੀ ਕਾਵਿ ਦੀ ਪਰਿਭਾਸ਼ਾ, ਵਿਸ਼ੇ (ਪ੍ਰੇਮ, ਰਹੱਸਵਾਦ), ਅਤੇ ਇਤਿਹਾਸਕ ਸੰਦਰਭ (20 ਮਿੰਟ)।
  • ਬਾਬਾ ਫ਼ਰੀਦ ਦੇ ਸਲੋਕਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਅਧਿਆਤਮਕ ਮਹੱਤਤਾ; 1 ਸਲੋਕ ਦਾ ਵਿਸ਼ਲੇਸ਼ਣ (30 ਮਿੰਟ)।
  • MCQs ਦੀ ਪ੍ਰੈਕਟਿਸ ਅਤੇ ਸੰਖੇਪ ਚਰਚਾ (10 ਮਿੰਟ)।
    ਸਰੋਤ: ਸ੍ਰੀ ਗੁਰੂ ਗ੍ਰੰਥ ਸਾਹਿਬ (ਫ਼ਰੀਦ ਦੇ ਸਲੋਕ), ਸੂਫ਼ੀ ਸਾਹਿਤ ਦੀਆਂ ਕਿਤਾਬਾਂ।
     

ਦਿਨ 2: ਸ਼ਾਹ ਹੁਸੈਨ

ਮਿਆਦ: 1 ਘੰਟਾ (9:00 AM)
ਉਦੇਸ਼: ਸ਼ਾਹ ਹੁਸੈਨ ਦੀ ਕਵਿਤਾ ਅਤੇ ਸੂਫ਼ੀ ਵਿਚਾਰਧਾਰਾ ਦਾ ਅਧਿਐਨ।
ਸਮਾਂ-ਸਾਰਣੀ:

  • ਸ਼ਾਹ ਹੁਸੈਨ ਦਾ ਜੀਵਨ, ਕਾਫ਼ੀਆਂ ਦੀ ਸ਼ੈਲੀ, ਅਤੇ ਵਿਸ਼ੇ (ਪ੍ਰੇਮ, ਸਮਾਜਕ ਆਲੋਚਨਾ) (25 ਮਿੰਟ)।
  • 1 ਕਾਫ਼ੀ ਦਾ ਵਿਸ਼ਲੇਸ਼ਣ (25 ਮਿੰਟ)।
  • 2 MCQs ਦੀ ਪ੍ਰੈਕਟਿਸ ਅਤੇ ਸੰਖੇਪ ਚਰਚਾ (10 ਮਿੰਟ)।
    ਸਰੋਤ: ਸ਼ਾਹ ਹੁਸੈਨ ਦੀਆਂ ਕਾਫ਼ੀਆਂ, ਸਮੀਖਿਆਤਮਕ ਲੇਖ।
     

ਦਿਨ 3: ਬੁੱਲ੍ਹੇ ਸ਼ਾਹ

ਮਿਆਦ: 1 ਘੰਟਾ (9:00 AM)
ਉਦੇਸ਼: ਬੁੱਲ੍ਹੇ ਸ਼ਾਹ ਦੀ ਕਵਿਤਾ ਅਤੇ ਇਸ ਦੀ ਵਿਸ਼ਵਵਿਆਪੀ ਅਪੀਲ ਦਾ ਅਧਿਐਨ।
ਸਮਾਂ-ਸਾਰਣੀ:

  • ਬੁੱਲ੍ਹੇ ਸ਼ਾਹ ਦਾ ਜੀਵਨ, ਮੁੱਖ ਕਾਫ਼ੀਆਂ (ਜਿਵੇਂ “ਬੁੱਲ੍ਹੇ ਕੀ ਜਾਣਾਂ ਮੈਂ ਕੌਣ”), ਅਤੇ ਸੂਫ਼ੀ ਵਿਚਾਰ (25 ਮਿੰਟ)।
  • 1 ਕਾਫ਼ੀ ਦਾ ਵਿਸ਼ਲੇਸ਼ਣ (25 ਮਿੰਟ)।
  • 2 MCQs ਦੀ ਪ੍ਰੈਕਟਿਸ ਅਤੇ ਸੰਖੇਪ ਚਰਚਾ (10 ਮਿੰਟ)।
    ਸਰੋਤ: ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ, ਸਮੀਖਿਆਤਮਕ ਅਧਿਐਨ।
     

ਦਿਨ 4: ਸੁਲਤਾਨ ਬਾਹੂ, ਵਜ਼ੀਦ, ਅਤੇ ਸੂਫ਼ੀ ਸਮੀਖਿਆ

ਮਿਆਦ: 1 ਘੰਟਾ (9:00 AM)
ਉਦੇਸ਼: ਸੁਲਤਾਨ ਬਾਹੂ ਅਤੇ ਵਜ਼ੀਦ ਦੀ ਕਵਿਤਾ ਅਤੇ ਸੂਫ਼ੀ ਸਮੀਖਿਆ ਦਾ ਅਧਿਐਨ।
ਸਮਾਂ-ਸਾਰਣੀ:

  • ਸੁਲਤਾਨ ਬਾਹੂ ਦੀਆਂ ਸਿਹਰਫੀਆਂ ਅਤੇ ਵਜ਼ੀਦ ਦੀਆਂ ਰਚਨਾਵਾਂ ਦੀਆਂ ਵਿਸ਼ੇਸ਼ਤਾਵਾਂ (30 ਮਿੰਟ)।
  • ਸੂਫ਼ੀ ਕਾਵਿ ਸੰਬੰਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ (20 ਮਿੰਟ)।
  • 2 MCQs ਦੀ ਪ੍ਰੈਕਟਿਸ (10 ਮਿੰਟ)।
    ਸਰੋਤ: ਸੁਲਤਾਨ ਬਾਹੂ ਦੀਆਂ ਸਿਹਰਫੀਆਂ, ਸੂਫ਼ੀ ਸਮੀਖਿਆ ਦੀਆਂ ਕਿਤਾਬਾਂ।
     

 

 

 

 

ਦਿਨ 5: ਸ੍ਰੀ ਗੁਰੂ ਗ੍ਰੰਥ ਸਾਹਿਬ - ਸੰਪਾਦਨ-ਕਲਾ ਅਤੇ ਸਾਹਿਤਕ ਵਿਸ਼ੇਸ਼ਤਾਵਾਂ

ਮਿਆਦ: 1 ਘੰਟਾ (9:00 AM)
ਉਦੇਸ਼: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨ-ਕਲਾ ਅਤੇ ਸਾਹਿਤਕ ਮਹੱਤਤਾ ਦਾ ਅਧਿਐਨ।
ਸਮਾਂ-ਸਾਰਣੀ:

  • ਸੰਪਾਦਨ-ਕਲਾ: ਗੁਰੂ ਅਰਜਨ ਦੇਵ ਜੀ ਦੀ ਭੂਮਿਕਾ, ਰਾਗ ਪ੍ਰਣਾਲੀ, ਅਤੇ ਬਾਣੀ ਦੀ ਸੰਗਠਨਾ (30 ਮਿੰਟ)।
  • ਸਾਹਿਤਕ ਵਿਸ਼ੇਸ਼ਤਾਵਾਂ: ਸ਼ਬਦ, ਸਲੋਕ, ਵਾਰ, ਅਤੇ ਵਿਸ਼ੇ (ਅਧਿਆਤਮਕਤਾ, ਨੈਤਿਕਤਾ) (20 ਮਿੰਟ)।
  • 2 MCQs ਦੀ ਪ੍ਰੈਕਟਿਸ (10 ਮਿੰਟ)।
    ਸਰੋਤ: ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਸ਼, ਸਾਹਿਬ ਸਿੰਘ ਦੀਆਂ ਕਿਤਾਬਾਂ।
     

ਦਿਨ 6: ਗੁਰਮਤਿ ਕਵੀ - ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ

ਮਿਆਦ: 1 ਘੰਟਾ (9:00 AM)
ਉਦੇਸ਼: ਗੁਰੂ ਨਾਨਕ ਅਤੇ ਗੁਰੂ ਅੰਗਦ ਦੀ ਕਵਿਤਾ ਦਾ ਅਧਿਐਨ।
ਸਮਾਂ-ਸਾਰਣੀ:

  • ਗੁਰੂ ਨਾਨਕ ਦੇਵ ਜੀ: ਜੀਵਨ, ਜਪੁਜੀ ਸਾਹਿਬ, ਬਾਰਹ ਮਾਹ, ਅਤੇ ਵਿਚਾਰਧਾਰਾ (ਏਕਤਾ, ਸੱਚ) (30 ਮਿੰਟ)।
  • ਗੁਰੂ ਅੰਗਦ ਦੇਵ ਜੀ: ਯੋਗਦਾਨ ਅਤੇ ਸ਼ੈਲੀ (20 ਮਿੰਟ)।
  • 2 MCQs ਦੀ ਪ੍ਰੈਕਟਿਸ (10 ਮਿੰਟ)।
    ਸਰੋਤ: ਸ੍ਰੀ ਗੁਰੂ ਗ੍ਰੰਥ ਸਾਹਿਬ (ਗੁਰੂ ਨਾਨਕ ਅਤੇ ਗੁਰੂ ਅੰਗਦ ਦੀ ਬਾਣੀ)।
     

ਦਿਨ 7: ਗੁਰਮਤਿ ਕਵੀ (ਗੁਰੂ ਅਰਜਨ, ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ), ਭਗਤ ਕਵੀ, ਅਤੇ ਵਾਰਾਂ ਭਾਈ ਗੁਰਦਾਸ

ਮਿਆਦ: 1 ਘੰਟਾ (9:00 AM)
ਉਦੇਸ਼: ਬਾਕੀ ਗੁਰਮਤਿ ਕਵੀਆਂ, ਭਗਤ ਕਵੀਆਂ, ਅਤੇ ਗੁਰਮਤਿ ਸਮੀਖਿਆ ਦਾ ਅਧਿਐਨ।
ਸਮਾਂ-ਸਾਰਣੀ:

  • ਗੁਰੂ ਅਰਜਨ, ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ ਦੀ ਕਵਿਤਾ ਅਤੇ ਭਗਤ ਕਵੀ (ਰਵੀਦਾਸ, ਨਾਮਦੇਵ, ਕਬੀਰ) (25 ਮਿੰਟ)।
  • Overview